ਲੜਕੀਆਂ ਆਪਣੇ ਨਹੁੰਆਂ ਨੂੰ ਸਜਾਉਣ ਦਾ ਬਹੁਤ ਸ਼ੌਂਕ ਰੱਖਦੀਆਂ ਹਨ। ਨੇਲ ਆਰਟ ਨਾਲ ਨਹੁੰਆਂ ਦੀ ਖੂਬਸੂਰਤੀ ਹੋਰ ਵੀ ਵੱਧ ਜਾਂਦੀ ਹੈ ਪਰ ਨਹੁੰ ਜੇਕਰ ਕੱਟ ਹੋਣ ਤਾਂ ਹੱਥਾਂ ਦੀ ਖੂਬਸੂਰਤੀ ਖਰਾਬ ਹੋ ਜਾਂਦੀ ਹੈ। ਨਕਲੀ ਨਹੁੰ ਲਗਾ ਕੇ ਉਹ ਗ੍ਰੇਸ ਨਹੀਂ ਆਉਂਦੀ ਜੋ ਤੁਹਾਡੇ ਆਪਣੇ ਨਹੁੰਆਂ ਨਾਲ ਆਉਂਦੀ ਹੈ। ਤੁਹਾਡੀ ਇੱਛਾ ਹੈ ਕਿ ਤੁਹਾਡੇ ਨਹੁੰ ਵੱਡੇ ਹੋਣ ਅਤੇ ਕਿਸੇ ਕਾਰਨ ਇਹ ਵੱਧ ਨਹੀਂ ਰਹੇ ਤਾਂ ਤੁਹਾਡੇ ਵਧੀਆ ਤਰੀਕਾ ਹੈ ਨੇਲ ਕਲਚਰ।
ਨੇਲ ਕਲਚਰ ਉਹ ਤਕਨੀਕ ਹੈ ਜਿਸ 'ਚ ਤੁਸੀਂ ਕੁਝ ਹੀ ਘੰਟਿਆਂ 'ਚ ਹੀ ਖੂਬਸੂਰਤ ਨਹੁੰ ਪਾ ਸਕਦੇ ਹੋ। ਇਹ ਦੇਖਣ 'ਚ ਅਸਲੀ ਲੱਗਦੇ ਹਨ ਅਤੇ ਮਜ਼ਬੂਤ ਵੀ ਹੁੰਦੇ ਹਨ। ਤੁਸੀਂ ਇਸ ਨੂੰ ਆਪਣੀ ਪਸੰਦ ਦੇ ਆਕਾਰ 'ਚ ਵੀ ਬਣਾ ਸਕਦੇ ਹੋ। ਇਸ ਤਕਨੀਕ ਨਾਲ ਤਿਆਰ ਕੀਤੇ ਨਹੁੰ 5-6 ਮਹੀਨੇ ਤੱਕ ਰਹਿੰਦੇ ਹਨ ਅਤੇ ਜਲਦੀ ਟੁੱਟਦੇ ਵੀ ਨਹੀਂ। ਜਲਦੀ ਸ਼ਾਦੀ ਜਾਂ ਫੰਕਸ਼ਨ 'ਚ ਜਾ ਰਹੇ ਹੋ ਤਾਂ ਇਹ ਤਰੀਕਾ ਸਭ ਤੋਂ ਵਧੀਆ ਹੈ।
ਨੇਲ ਕਲਚਰ ਕਰਵਾਉਣ ਤੋਂ ਬਾਅਦ ਤੁਸੀਂ ਆਪਣੀ ਪਸੰਦ ਦਾ ਨੇਲ ਆਰਟ ਵੀ ਕਰਵਾ ਸਕਦੇ ਹੋ। ਇਸ ਨੂੰ ਬਣਵਾਉਣ 'ਚ 2-3 ਘੰਟੇ ਦਾ ਟਾਇਮ ਲੱਗਦਾ ਹੈ। ਆਪਣੇ ਪਸੰਦ ਦਾ ਆਕਾਰ ਅਤੇ ਸ਼ੇਪ ਬਣਵਾ ਸਕਦੇ ਹੋ।
ਕੁੜੀਆਂ ਅੰਦਰਲੇ ਕੱਪੜਿਆਂ ਦੀ ਖਰੀਦਦਾਰੀ ਕਰਨ ਸਮੇਂ ਰੱਖਦੀਆਂ ਹਨ ਇਨ੍ਹਾਂ ਗੱਲਾਂ ਦਾ ਧਿਆਨ
NEXT STORY